ਸਰਾਧਾਂ ਦਾ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਪੂਰਵਜਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ 'ਤੇ ਕੀਤਾ ਜਾਂਦਾ ਹੈ। ਵੈਦਿਕ ਕੈਲੰਡਰ ਦੇ ਅਨੁਸਾਰ ਇਸ ਸਾਲ ਸਰਾਧ 17 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਸਮੇਂ ਦੌਰਾਨ ਲੋਕ ਪਿੱਤਰ ਤਰਪਣ ਤੇ ਪਿਂਡ ਦਾਨ ਸਮੇਤ ਹੋਰ ਪੂਜਾ ਰੀਤੀ ਰਿਵਾਜ ਕਰਦੇ ਹਨ, ਜਿਸ ਦੇ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਇਸ ਨਾਲ ਪੁਰਖਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲੇਗੀ।
ਜੇ ਤਰੀਕ ਨਾ ਹੋਵੇ ਪਤਾ ਤਾਂ ਇਸ ਤਰ੍ਹਾਂ ਕਰੋ ਸਰਾਧ
ਭਰਣੀ ਸਰਾਧ
ਭਰਣੀ ਸਰਾਧ ਪੰਚਮੀ ਤਿਥੀ ਦੇ ਦਿਨ ਉਨ੍ਹਾਂ ਲਈ ਕੀਤਾ ਜਾਂਦੈ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੁੰਦਾ, ਉਨ੍ਹਾਂ ਲਈ ਇਹ ਸਰਾਧ ਕੀਤਾ ਜਾਂਦੈ। ਪੰਚਾਂਗ ਨੂੰ ਦੇਖਦੇ ਹੋਏ, 21 ਸਤੰਬਰ ਨੂੰ ਸਵੇਰੇ 04:09 ਵਜੇ ਭਰਣੀ ਸਰਾਧ ਦਾ ਸਮਾਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਅਗਲੇ ਦਿਨ 22 ਸਤੰਬਰ ਨੂੰ ਦੁਪਹਿਰ 02:43 ਵਜੇ ਸਮਾਪਤ ਹੋਵੇਗਾ।
ਨਵਮੀ ਸਰਾਧ
ਮਾਤਰੀ ਨਵਮੀ ਨੂੰ ਸਰਾਧ ਦੀਆਂ ਮਹੱਤਵਪੂਰਨ ਤਿਥਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।ਜੇ ਤੁਹਾਡੇ ਮਾਤਾ, ਦਾਦੀ, ਦਾਦਾ, ਪਿਤਾ ਆਦਿ ਨਹੀਂ ਹਨ ਤਾਂ ਉਨ੍ਹਾਂ ਪੂਰਵਜਾਂ ਦਾ ਸਰਾਧ ਕੀਤਾ ਜਾਂਦਾ ਹੈ ਉਸ ਦਿਨ। ਇਸ ਸਾਲ ਨਵਮੀ ਤਿਥੀ 25 ਸਤੰਬਰ 2024 ਨੂੰ ਪੈ ਰਹੀ ਹੈ।
ਸਰਵਪਿਤਰੀ ਮੱਸਿਆ
ਧਾਰਮਿਕ ਮਾਨਤਾਵਾਂ ਅਨੁਸਾਰ ਸਰਵਪਿਤਰੀ ਮੱਸਿਆ ਦਾ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਸ਼ਰਾਧ ਉਹਨਾਂ ਪੂਰਵਜਾਂ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮਿਤੀ ਪਤਾ ਨਹੀਂ ਹੈ।